OUR MOTIVE
ਸਾਡਾ ਉਦੇਸ਼: ਹਰ ਕਿਸੇ ਲਈ ਪੰਜਾਬੀ ਭਾਸ਼ਾ ਵਿੱਚ ਕੁਰਾਨ ਸ਼ਰੀਫ਼ ਨੂੰ ਆਸਾਨ ਅਤੇ ਸਮਝਣਯੋਗ ਬਣਾਉਣਾ।
ਸਾਡਾ ਮੁੱਖ ਮਕਸਦ ਪਵਿੱਤਰ ਕੁਰਾਨ ਪਾਕ ਦੇ ਨੂਰ ਅਤੇ ਇਸਦੀਆਂ ਮੁਕੱਦਸ ਸਿੱਖਿਆਵਾਂ ਨੂੰ ਪੰਜਾਬੀ ਬੋਲਣ ਵਾਲੇ ਹਰ ਇਨਸਾਨ ਤੱਕ ਬੇਹੱਦ ਸਰਲ ਅਤੇ ਖੂਬਸੂਰਤ ਤਰੀਕੇ ਨਾਲ ਪਹੁੰਚਾਉਣਾ ਹੈ। ਅਸੀਂ ਚਾਹੁੰਦੇ ਹਾਂ ਕਿ ਹਰ ਕੋਈ ਆਪਣੀ ਮਾਂ-ਬੋਲੀ ਵਿੱਚ ਅੱਲ੍ਹਾ ਦੇ ਪੈਗਾਮ ਨੂੰ ਆਸਾਨੀ ਨਾਲ ਸਮਝ ਸਕੇ, ਤਾਂ ਜੋ ਦਿਲਾਂ ਵਿੱਚ ਰੂਹਾਨੀ ਸਕੂਨ ਅਤੇ ਸੱਚਾ ਗਿਆਨ ਪੈਦਾ ਹੋ ਸਕੇ। ਇਹ ਪਲੇਟਫਾਰਮ ਇਕਰਾਰ, ਮੁਹੱਬਤ ਅਤੇ ਹਦਾਇਤ ਦੇ ਇਸ ਸਫ਼ਰ ਵਿੱਚ ਤੁਹਾਡਾ ਸਾਥੀ ਹੈ।"
THE HOLY QURAN
ਪਵਿੱਤਰ ਕੁਰਾਨ ਪਾਕ ਸਮੁੱਚੀ ਮਨੁੱਖਜਾਤ ਲਈ ਅੱਲ੍ਹਾ ਦੀ ਰਹਿਮਤ ਦਾ ਇੱਕ ਅਜਿਹਾ ਅਨਮੋਲ ਤੋਹਫ਼ਾ ਹੈ ਜੋ ਹਨੇਰਿਆਂ ਵਿੱਚੋਂ ਕੱਢ ਕੇ ਰੋਸ਼ਨੀ ਦਾ ਰਾਸਤਾ ਦਿਖਾਉਂਦਾ ਹੈ। ਇਹ ਸਿਰਫ਼ ਇੱਕ ਧਾਰਮਿਕ ਗ੍ਰੰਥ ਨਹੀਂ, ਸਗੋਂ ਇਨਸਾਨੀ ਜ਼ਿੰਦਗੀ ਦੇ ਹਰ ਮੋੜ 'ਤੇ ਸਹੀ ਅਗਵਾਈ ਦੇਣ ਵਾਲਾ ਇੱਕ ਮੁਕੰਮਲ ਜ਼ਾਬਤਾ ਹੈ। ਇਸ ਦੀਆਂ ਰੂਹਾਨੀ ਸਿੱਖਿਆਵਾਂ ਦਿਲਾਂ ਨੂੰ ਸ਼ਾਂਤੀ, ਸਕੂਨ ਅਤੇ ਸੱਚਾ ਗਿਆਨ ਬਖਸ਼ਦੀਆਂ ਹਨ। ਇੱਕ ਸੱਚਾਈ ਇਹ ਵੀ ਹੈ ਕਿ ਜਿਸ ਨੇ ਕੁਰਾਨ ਨੂੰ ਛੱਡਿਆ, ਉਸ ਨੇ ਦੁਨੀਆ ਵਿੱਚ ਸਭ ਕੁਝ ਗਵਾ ਦਿੱਤਾ, ਅਤੇ ਕੁਰਾਨ ਉਹ ਹੈ ਜਿਸ ਨੇ ਫ਼ਕੀਰ ਨੂੰ ਵੀ ਬਾਦਸ਼ਾਹ ਬਣਾ ਦਿੱਤਾ।